ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਰੰਗਦਾਰ ਚੀਜ਼ਾਂ ਵੱਲ ਆਸਾਨੀ ਨਾਲ ਖਿੱਚਿਆ ਜਾਂਦਾ ਹੈ। ਜਿਵੇਂ ਰੰਗਦਾਰ ਕੱਪੜੇ, ਰੰਗਦਾਰ ਫੁੱਲ-ਫਲ ਅਤੇ ਰੰਗਦਾਰ ਬਾਗ਼-ਬਗੀਚੇ ਮਨੁੱਖ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਉਂਜ ਵੀ ਭਾਰਤੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਵਿੱਚ ਵੰਨ-ਸੁਵੰਨੇ ਰੰਗਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਰੰਗ-ਬਿਰੰਗੇ ਪਕਵਾਨ ਵੀ ਸਾਨੂੰ ਸਭ ਤੋਂ ਪਹਿਲਾਂ ਅੱਖਾਂ ਰਾਹੀਂ ਹੀ ਪ੍ਰਭਾਵਿਤ ਕਰਦੇ ਹਨ। ਅਜੋਕੇ ਦੌਰ ਵਿੱਚ ਰੰਗਾਂ